Home/Shop
- Kuj Bandeya De Naam Vi Sohne Lagde Ne | ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ
- Banda Mar Vi Sakda E | ਬੰਦਾ ਮਰ ਵੀ ਸਕਦਾ ਏ
- Rani Tatt | ਰਾਣੀ ਤੱਤ
- Puttar Oye | ਪੁੱਤਰ ਓਏ
- Tu Keha Mai Man Leya | ਤੂੰ ਕਿਹਾ ਮੈਂ ਮੰਨ ਲਿਆ
‘ਅਕੀਦਤ’ ਵਾਰਤਾ ਹੈ ਓਸ ਮੰਡਲ ਦੀ ਜਿੱਥੇ ਨਾਚ ਹੁੰਦਾ ਹੈ ਰੂਹਾਂ ਦਾ ਬਗੈਰ ਕਿਸੇ ਤਾਲ ਤੋਂ । ਸਾਹਾਂ ਦੀ ਚਾਲ ਤੇ ਧੜਕਣ ਦੀ ਤਾਲ ਵੀ ਅਕੀਦਤ ਹੀ ਹੈ । ਉਹ ਅਕੀਦਤ ਦਾ ਸਿਖਰ ਹੀ ਤਾਂ ਸੀ ਜਿਸਦੀ ਓਟ ਵਿੱਚ ਸੂਲੀਆਂ ਸੇਜ ਹੋ ਗਈਆਂ ਤੇ ਸਲੀਬਾਂ ਬਿਸਤਰ । ਇਹ ਕਿਤਾਬ ਵੀ ਅਕੀਦਤ ਹੀ ਹੈ ਸ਼ਰਧਾ ਹੀ ਹੈ । ਸ਼ਰਧਾ ਉਹਨਾਂ ਪਵਿੱਤਰ ਰੂਹਾਂ, ਨਬੀਆਂ, ਫ਼ਕੀਰਾਂ ਤੇ ਆਸ਼ਕਾਂ ਦੇ ਚਰਨਾਂ ਵਿੱਚ ਜਿਹਨਾਂ ਦੇ ਵਾਕ ਅਜ਼ਲ ਤੋਂ ਕਾਇਨਾਤ ਦੀ ਫਿਜ਼ਾ ਵਿੱਚ ਤੈਰਦੇ ਨੇ । ਬੱਸ ਅਜਿਹਾ ਹੀ ਕਮਾਲ ਹੈ ਕਵਿਤਾ ਦਾ ਜੋ ਤੁਹਾਡੀ ਰੂਹ ਦੀ ਰੌਸ਼ਨੀ ਨੂੰ ਹੋਰ ਪੁਰਨੂਰ ਕਰ ਦਿੰਦਾ ਹੈ ।
Akidat is a narrative set in a realm where souls dance without any rhythm. The cadence of breaths and the heartbeat itself are forms of devotion. It represents the pinnacle of faith, where crucifixes become beds of sacrifice. This book is also an embodiment of devotion and reverence.
Reverence is directed toward those pure souls, prophets, mystics, and lovers whose words have floated in the atmosphere of existence since eternity. This is the remarkable essence of poetry—it enhances the light of your soul, making it even more radiant.
ਨੌਜਵਾਨ ਕਵੀ ਹਰਮਨ ਦੀ ਰਾਣੀ ਤੱਤ ਨੇ ਪੰਜਾਬੀ ਕਵਿਤਾ ਦੀ ਮਕਾਨਕੀ ਤੇ ਜਮੂਦ ਨੂੰ ਤੌੜ ਕੇ ਦਿਲ ਨੂੰ ਧੂਹ ਪਾਉਣ ਵਾਲੀਆਂ ਮਧੁਰ ਤਰਬਾਂ ਛੇੜੀਆਂ ਹਨ, ਜਿਸ ਨੇ ਨੌਜਵਾਨ ਪਾਠਕਾਂ ਨੂੰ ਕੀਲ ਲਿਆ ਹੈ । ਉਸਦਾ ਅਨੁਭਵ ਇਸ ਧਰਤੀ ਦੇ ਸੱਚ ਨਾਲ ਜੁੜਿਆ ਹੈ । ਉਸਦੀ ਪ੍ਰੇਰਨਾਂ ਇਸਦੀ ਮਾਣ-ਮੱਤੀ ਵਿਰਾਸਤ ਹੈ । ਉਹ ਇਸਦੇ ਵਿਹੜਿਆਂ ਚੋਂ ਉੱਡ ਚੁੱਕੇ ਰੰਗਾਂ ਨੂੰ ਪੜਾਣਨ ਦਾ ਯਤਨ ਕਰਦਾ ਹੈ । ਉਸਦੇ ਕਾਵਿ-ਬੋਲ ਪੰਜਾਬ ਦੀ ਧੜਕਣ ਹਨ ਤੇ ਇਨ੍ਹਾਂ ਵਿਚੋਂ ਖੁਸ਼ਗਵਾਰ ਭਵਿੱਖ ਦੀ ਮਹਿਕ ਆਉਂਦੀ ਹੈ । ਇਸ ਪੁਸਤਕ ਨੂੰ ਸਾਹਿਤ-ਅਕਾਦਮੀ ਦਿੱਲੀ ਨੇ ਯੁਵਾ ਪੁਰਸਕਾਰ ੨੦੧੭ ਦੇ ਕੇ ਇਸ ਸਮਰੱਥ ਕਵੀ ਨੂੰ ਥਾਪੜਾ ਦਿੱਤਾ ਹੈ ।
Young poet Harman's work breaks the boundaries of Punjabi poetry, creating sweet melodies that captivate young readers. His experiences are deeply connected to the truths of this land, and his inspirations stem from its rich heritage. He attempts to express the vibrant colors that emerge from its courtyards. His poetic voice resonates with the heartbeat of Punjab, and within it, one can sense the fragrance of a hopeful future. This book has been honored with the Youth Award 2017 by the Sahitya Akademi, Delhi, recognizing this talented poet.
ਪਾਤਰ ਗ਼ਜ਼ਲ ਤੇ ਨਜ਼ਮ ਦੋਹਾਂ ਹੀ ਸਿਨਫਾਂ ਦੇ ਪਲੜਿਆਂ ਵਿੱਚ ਇੱਕੋ ਜੇਹੀ ਸਫਲਤਾ ਨਾਲ ਸਾਂਵਾਂ ਤੁੱਲਣ ਵਾਲਾ ਕਲਾਕਾਰ ਹੈ । ਉਹ ਨਜ਼ਮ ਲਿਖ ਰਿਹਾ ਹੋਵੇ ਜਾਂ ਗਜ਼ਲ, ਉਸਦੀ ਡੂੰਘੀ ਸੰਗੀਤਕ ਸੂਝ ਉਸਦੇ ਅੰਗ ਸੰਗ ਹੁੰਦੀ ਹੈ । ਗ਼ਜ਼ਲ ਲਿਖਣ ਵੇਲੇ ਇਸ ਸੰਗੀਤਕ ਅੰਤਰ-ਦ੍ਰਿਸ਼ਟੀ ਨਾਲ ਵਰੋਸਾਇਆ ਹੋਣ ਸਦਕਾ ਹੀ ਉਸ ਨੂੰ ਵਜ਼ਨ, ਬਹਿਰ ਤੇ ਕਾਫੀਆ ਰਦੀਫ਼ ਦੀਆਂ ਔਖੀਆਂ ਬੰਦਸ਼ਾਂ ਨਿਭਾਉਂਦਿਆਂ ਕਿਸੇ ਵੀ ਕਿਸਮ ਦੀਆਂ ਮਸਨੂਈ ਤੇ ਮਕਾਨਕੀ ਗਿਣਤੀਆਂ- ਮਿਣਤੀਆਂ ਦੇ ਝੰਜਟ ਵਿੱਚ ਪੈਣ ਦੀ ਲੋੜ ਨਹੀਂ ਮਹਿਸੂਸ ਹੁੰਦੀ ਜਾਪਦੀ, ਸਗੋਂ ਉਸਦੇ ਸ਼ਿਅਰਾਂ ਵਿੱਚ ਸ਼ਬਦ ਆਪਣੇ ਸਹਿਜ ਸਰੂਪ, ਅੰਦਰੂਨੀ ਤਾਜ਼ਗੀ ਤੇ ਕੁਦਰਤੀ ਲੈਅ ਨੂੰ ਕਾਇਮ ਰੱਖਕੇ ਅਤੇ ਆਪਣੇ ਵਿਚਲੇ ਅਰਥਾਂ ਦੇ ਜਲੌਅ ਦੇ ਸੰਗਲੀਦਾਰ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਸੁੱਤੇ ਸਿੱਧ ਹੀ ਥਾਂ ਸਿਰ ਸੁਭਾਇਮਾਨ ਹੋ ਜਾਂਦੇ ਹਨ । ਪਾਤਰ ਸੁਰ ਤੇ ਸ਼ਬਦ ਦਾ ਸਮਰਪਿਤ ਸਾਧਕ ਹੈ ਤੇ ਇਹ ਦੋਨੋਂ ਹੀ ਉਸਦੀ ਸਾਧਨਾ ‘ਤੇ ਫੁੱਲ ਚਾੜ੍ਹਦੇ ਹੋਏ ਉਸਦੀ ਰਚਨਾ ਵਿੱਚ ਆਪੋ – ਆਪਣਾ ਧਰਮ ਨਿਭਾਉਣ ਵਿਚ ਤੋੜ ਤੀਕ ਉਹਦਾ ਸਾਥ ਦਿੰਦੇ ਹਨ ।
ਇਸ ਕਿਤਾਬ ਵਿਚ ਹਰੇ ਹਰਫਾਂ ਤੋਂ ਲੈ ਕੇ ਸੜਦੇ ਜੰਗਲਾਂ ਅਤੇ ਧਰਤੀ ਤੋਂ ਹਿਜਰਤ ਕਰ ਰਹੇ ਰੁੱਖਾਂ ਤੱਕ ਦੇ ਬਿੰਬ ਹਨ ਤੇ ਇਨ੍ਹਾਂ ਰੁੱਖਾਂ ਉਤੇ ਵਰਸਦੀਆਂ ਕਣੀਆਂ ਦੀ ਦੁਆ ਵੀ ਹੈ ਅਤੇ ਕਵਿਤਾ ਨੂੰ ਸੁਣਨ-ਪੜ੍ਹਨ ਲਈ ਮੋਹ-ਭਰੀ ਖਾਮੋਸ਼ੀ ਦੀ ਤਵੱਕੋ ਵੀ । ਬਿੰਬ ਤੇ ਧੁਨੀ ਸ਼ਾਇਦ ਕਵੀ ਦੇ ਅਰਧ-ਚੇਤਨ ਮਨ ਵਿਚੋਂ ਉਠਦੇ ਹਨ ਤੇ ਕਵਿਤਾ ਦੀ ਸਿਰਜਣਾ ਵੇਲੇ ਸੁਚੇਤ ਮਨ ਉਸ ਧੁਨੀ ਤੇ ਬਿੰਬ ਨੂੰ ਸੰਭਾਲਣ ਦਾ ਹੀ ਯਤਨ ਕਰਦਾ ਹੈ, ਅਗਲੇ ਸਫਿਆਂ ਤੇ ਵਿਛੀ ਮੇਰੇ ਮਨ ਦੀ ਧੁੱਪ-ਛਾਂ ਨੂੰ ਕਬੂਲ ਕਰਨਾ, ਇਸ ਅਰਜ਼ ਤੋਂ ਬਿਨਾਂ ਮੇਰਾ ਹੋਰ ਕੋਈ ਦਾਅਵਾ ਨਹੀਂ ।
ਇਸ ਪੁਸਤਕ ਵਿਚ ਸ਼ਿਵ ਕੁਮਾਰ ਦੀਆਂ ਪੰਜਾਬੀ ਰਸਾਲਿਆਂ ਵਿਚ ਛਪੀਆਂ ਅਤੇ ਹੁਣ ਤਕ ਦੀਆਂ ਆਣਛਪੀਆਂ ਰਚਨਾਵਾਂ ਪੇਸ਼ ਕੀਤੀਆਂ ਹਨ ।
This book presents the published and previously unpublished works of Shiv Kumar Batalvi that have appeared in Punjabi magazines.
ਇਹ ਪੁਸਤਕ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਂ ਦਾ ਸੰਗ੍ਰਹਿ ਹੈ ।
This book is a collection of works by the renowned poet Shiv Kumar Batalvi.
Page 1 of 6